ਡੱਚ ਨੋਬਲ ਪੁਰਸਕਾਰ ਜੇਤੂ ਪ੍ਰੋ. ਜੇਰਾਰਡ 'ਟੀ ਹੂਫਟ ਨੇ Chandigarh University ਦੇ 926 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀ ਪ੍ਰਦਾਨ

ਡੱਚ ਨੋਬਲ ਪੁਰਸਕਾਰ ਜੇਤੂ ਪ੍ਰੋ. ਜੇਰਾਰਡ 'ਟੀ ਹੂਫਟ ਨੇ Chandigarh University ਦੇ 926 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀ ਪ੍ਰਦਾਨ

- ਡੱਚ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਜੇਰਾਰਡ 'ਟੀ ਹੂਫਟ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿਚ ਪਾਏ ਉੱਘੇ ਯੋਗਦਾਨ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ
- ਸਫਲਤਾ ਤੁਹਾਡੇ ਭਵਿੱਖ ਵਿਚ ਰੁਕਾਵਟ ਨਹੀਂ ਹੋਣੀ ਚਾਹੀਦੀ, ਵਿਦਿਆਰਥੀਆਂ ਨੂੰ ਆਪਣੀ ਉਤਸੁਕਤਾ ਨੂੰ ਹਮੇਸ਼ਾ ਜ਼ਿੰਦਾ ਰੱਖਣਾ ਚਾਹੀਦਾ ਹੈ: ਡੱਚ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਜੇਰਾਰਡ 'ਟੀ ਹੂਫਟ

Mohali 5 October 2024,(Azda Soch News):- ਭਾਰਤ ਦੀ ਪ੍ਰਮੁੱਖ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸ਼ੁੱਕਰਵਾਰ ਨੂੰ ਆਯੋਜਿਤ 'ਸਲਾਨਾ ਕਾਨਵੋਕੇਸ਼ਨ ਸਮਾਗਮ ਮੌਕੇ 926 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਕਾਨਵੋਕੇਸ਼ਨ ਸਮਾਗਮ ਦੀ ਅਗੁਆਈ ਕਰਦਿਆਂ ਮੁੱਖ ਮਹਿਮਾਨ ਵਜੋਂ ਭੌਤਿਕ ਵਿਗਿਆਨ ਦੇ ਖੇਤਰ ਵਿਚ ਡੱਚ ਨੋਬਲ ਪੁਰਸਕਾਰ ਜੇਤੂ ਸਿੱਖਿਆ ਸ਼ਾਸ਼ਤਰੀ ਪ੍ਰੋਫੈਸਰ ਜੇਰਾਰਡ 'ਟੀ ਹੂਫਟ ਅਤੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਵੱਖ-ਵੱਖ ਅਕਾਦਮਿਕ ਵਿਸ਼ਿਆਂ 'ਚ.ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਅੰਡਰ-ਗਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਵੀ ਭੌਤਿਕ ਵਿਗਿਆਨ ਦੇ ਖੇਤਰ ਵਿਚ ਪਾਏ ਉੱਘੇ ਯੋਗਦਾਨ ਲਈ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਹੂਫਟ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ।


ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਯੂਨੀਵਰਸਿਟੀ ਕੈਂਪਸ ਵਿਖੇ ਚੱਲ ਰਹੇ ਤਿੰਨ ਰੋਜ਼ਾ ‘ਚੌਥੇ ਗਲੋਬਲ ਐਜੂਕੇਸ਼ਨ ਸਮਿਟ 2024- ਜਿਸਦਾ ਉਦੇਸ਼ ‘ਟਿਕਾਊ ਤੇ ਬਰਾਬਰੀ ਦੀ ਸਿੱਖਿਆ" ਸੀ, 'ਦੇ ਇੱਕ ਹਿੱਸੇ ਵਜੋਂ ਕੀਤਾ ਗਿਆ।ਕਾਨਵੋਕੇਸ਼ਨ ਸਮਾਗਮ ਦੌਰਾਨ ਗ੍ਰੇਜੁਏਸ਼ਨ ਦੇ 827 ਤੇ ਮਾਸਟਰ ਡਿਗਰੀ ਦੇ 99 ਵਿਦਿਆਰਥੀ ਸ਼ਾਮਲ ਸਨ। ਇਨ੍ਹਾਂ ਵਿਚ ਬੈਚਲਰ ਆਫ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਦੇ 701 ਵਿਦਿਆਰਥੀ, ਮਾਸਟਰ ਇਨ ਐਨ ਐਂਡ ਡੀ ਦੇ 99 ਵਿਦਿਆਰਥੀ, ਬੈਚਲਰ ਆਫ ਕੰਪਿਊਟਰ ਸਾਇੰਸ ਦੇ 43 ਵਿਦਿਆਰਥੀ ਤੇ ਬੈਚਲਰ ਆਫ ਫ਼ਿਸਿਓਥੈਰਾਪੀ ਦੇ 83 ਵਿਦਿਆਰਥੀ ਸਣੇ 12 ਸੋਨ ਤਗਮਾ ਜੇਤੂ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀ ਗਈ।


ਇਸ ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸੰਬੋਧਨ ਕਰਦਿਆਂ ਪ੍ਰੋਫੈਸਰ ਜੇਰਾਰਡ 'ਟੀ ਹੂਫਟ ਨੇ ਕਿਹਾ, "ਇੱਕ ਦੇਸ਼ ਨੂੰ ਵਿਸ਼ੇਸ਼ ਤੌਰ 'ਤੇ ਖੋਜ ਦੇ ਖੇਤਰ ਵਿਚ ਅੱਗੇ ਲੈ ਕੇ ਜਾਣ ਦੀ ਜਿੰਮੇਵਾਰੀ ਉਸਦੇ ਨੌਜਵਾਨਾਂ ਦੇ ਹੱਥ ਹੁੰਦੀ ਹੈ। ਨੌਜਵਾਨ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਖੋਜ ਦੇ ਖੇਤਰ ਵਿਚ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣ। ਨੌਜਵਾਨਾਂ ਕੋਲ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦੀ ਪੂਰੀ ਊਰਜਾ ਹੈ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਸਹੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋ ਤਾਂ ਕੁਝ ਵੀ ਅਸੰਭਵ ਨਹੀਂ ਹੈ। ਸਫਲਤਾ ਤੁਹਾਡੇ ਭਵਿੱਖ ਵਿਚ ਰੁਕਾਵਟ ਨਹੀਂ ਹੋਣੀ ਚਾਹੀਦੀ। ਵਿਦਿਆਰਥੀਆਂ ਨੂੰ ਮੇਰੀ ਸਲਾਹ ਹੈ ਕਿ ਉਹ ਆਪਣੀ ਉਤਸੁਕਤਾ ਨੂੰ ਹਰ ਸਮੇਂ ਜ਼ਿੰਦਾ ਰੱਖਣ। ਕਿਸੇ ਚੀਜ਼ ਨੂੰ ਲੱਭਣ ਦੀ ਉਤਸੁਕਤਾ ਹੀ ਖੋਜ ਵੱਲ ਲੈ ਕੇ ਜਾਂਦੀ ਹੈ। ਜੇਕਰ ਨੌਜਵਾਨਾਂ ਵਿਚ ਕੋਈ ਉਤਸੁਕਤਾ ਨਹੀਂ ਹੈ ਤਾਂ ਉਹ ਸਬੰਧਤ ਕੌਮ ਮਾਰੂ ਸਿਰੇ 'ਤੇ ਪਹੁੰਚ ਜਾਵੇਗੀ।"


ਰਾਜ ਸਭਾ ਮੈਂਬਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ, "ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਤੇ ਸਾਡੇ ਕੋਲ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦਾ ਟੀਚਾ ਹੈ ਜਿਸਦੇ ਲਈ ਨੌਜਵਾਨਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਬਾਹਰ ਤੁਹਾਡੇ ਲਈ ਮੌਕਿਆਂ ਦੀ ਪੂਰੀ ਨਵੀਂ ਦੁਨੀਆਂ ਉਡੀਕ ਕਰ ਰਹੀ ਹੈ, ਬਸ ਤੁਹਾਨੂੰ ਸਫਲ ਹੋਣ ਲਈ ਸਹੀ ਸਮੇਂ 'ਤੇ ਸਹੀ ਮੌਕੇ ਦੀ ਭਾਲ ਕਰਨੀ ਹੋਵੇਗੀ। ਉਦਯੋਗ ਦੇ ਖੇਤਰ ਵਿਚ ਆਪਣੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਕਾਦਮਿਕ ਮੌਕੇ ਪ੍ਰਦਾਨ ਕਰਨ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿਚ 516 ਅਕਾਦਮਿਕ ਭਾਈਵਾਲੀ ਅਤੇ ਮਾਨਤਾਵਾਂ ਦੀ ਸਥਾਪਨਾ ਕੀਤੀ ਹੈ।”


ਭਾਰਤ ਦੀ ਪ੍ਰਮੁੱਖ ਚੰਡੀਗੜ੍ਹ ਯੂਨੀਵਰਸਿਟੀ, ਜਿਸਨੇ ਉੱਘੀ ਸਿੱਖਿਆ ਦੇ ਖੇਤਰ ਵਿਚ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਕੀਤੀ ਹੈ, ਦੁਆਰਾ ਆਯੋਜਿਤ ਇਸ ਤਿੰਨ ਰੋਜ਼ਾ ਗਲੋਬਲ ਐਜੂਕੇਸ਼ਨ ਸਮਿਟ- 2024 ਵਿਚ 30 ਤੋਂ ਵੱਧ ਦੇਸ਼ਾਂ ਦੀਆਂ 50 ਉੱਚ ਦਰਜੇ ਦੀਆਂ ਯੂਨੀਵਰਸਿਟੀਆਂ ਤੋਂ 60 ਉੱਘੇ ਸਿੱਖਿਆ ਸ਼ਾਸਤਰੀ ਸ਼ਾਮਲ ਹੋਏ ਸਨ।
ਇਹ ਚੌਥਾ ਗਲੋਬਲ ਐਜੂਕੇਸ਼ਨ ਸਮਿਟ 2024, ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਸੀ ਜਿਸਨੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਮੌਕੇ ਪ੍ਰਦਾਨ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵਰਗੀਆਂ ਚੋਟੀ ਦੀਆਂ ਭਾਰਤੀ ਸੰਸਥਾਵਾਂ ਅਤੇ ਵਿਸ਼ਵ ਪੱਧਰ 'ਤੇ ਦਰਜਾ ਪ੍ਰਾਪਤ ਵਿਦੇਸ਼ੀ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਮੰਗ ਪੇਸ਼ ਕੀਤੀ। ਇਸ ਸੰਮੇਲਨ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ 50 ਗਲੋਬਲ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੇ 60 ਉੱਘੇ ਸਿੱਖਿਆ ਸ਼ਾਸਤ੍ਰੀਆਂ ਨੂੰ ਸਾਂਝੇ ਖੋਜ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਲਈ ਇੱਕ ਸਾਂਝਾ ਰੋਡਮੈਪ ਬਣਾਉਣ ਦੀ ਇਜਾਜ਼ਤ ਦੇਣ ਵਾਲਾ ਤੇ ਆਪਣੇ ਭਵਿੱਖਵਾਦੀ ਵਿਚਾਰਾਂ ਨੂੰ ਸਾਂਝਾ ਕਰਨ ਵਾਲਾ ਇੱਕ ਮਜ਼ਬੂਤ ਪਲੇਟਫਾਰਮ ਪੇਸ਼ ਕੀਤਾ।

 

Advertisement

Latest News

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ
ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ...
ਨਾਭਾ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਗੱਡੀ ਹਾਦਸਾਗ੍ਰਸਤ ਹੋ ਗਈ
ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ
ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ
ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਜੈਮਲਆਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਦੇ ਵਿਦਿਆਰਥੀਆਂ ਨੇ ਹੁਸੈਨੀਵਾਲਾ ਵਿਖੇ ਦੇਖੀ ਰੀਟਰੀਟ ਸੈਰਾਮਨੀ
ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ