ਆਉਣ ਵਾਲੇ ਸਮੇਂ 'ਚ ਭਾਰਤ ਦੀ ਪਹਿਲੀ ਏਅਰ ਟਰੇਨ ਦਿੱਲੀ ਏਅਰਪੋਰਟ 'ਤੇ ਚੱਲੇਗੀ ਏਅਰ ਟਰੇਨ
New Delhi,26 Sep,2024,(Azad Soch News):- ਆਉਣ ਵਾਲੇ ਸਮੇਂ 'ਚ ਭਾਰਤ ਦੀ ਪਹਿਲੀ ਏਅਰ ਟਰੇਨ ਦਿੱਲੀ ਏਅਰਪੋਰਟ (Air Train Delhi Airport) 'ਤੇ ਚੱਲੇਗੀ ਏਅਰ ਟਰੇਨ ਦੀ ਸ਼ੁਰੂਆਤ ਤੋਂ ਬਾਅਦ,ਹਵਾਈ ਯਾਤਰੀ ਟ੍ਰੈਫਿਕ (Air Passenger Traffic) ਵਿੱਚ ਫਸੇ ਬਿਨਾਂ ਕੁਝ ਮਿੰਟਾਂ ਵਿੱਚ T3 ਅਤੇ T2 ਤੱਕ ਪਹੁੰਚ ਸਕਦੇ ਹਨ,ਇਸ ਏਅਰ ਟਰੇਨ (Air Train) ਦੇ ਰੂਟ ਦੀ ਕੁੱਲ ਲੰਬਾਈ 7.7 ਕਿਲੋਮੀਟਰ ਹੋਵੇਗੀ ਤੇ ਇਹ ਸਿਰਫ ਚਾਰ ਸਟਾਪਾਂ- ਟਰਮੀਨਲ 1, ਟੀ2/3, ਐਰੋਸਿਟੀ ਅਤੇ ਕਾਰਗੋ ਸਿਟੀ 'ਤੇ ਰੁਕੇਗੀ,ਰਾਜਧਾਨੀ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇਸ਼ ਹੀ ਨਹੀਂ ਦੁਨੀਆ ਦੇ ਸਭ ਤੋਂ ਵਿਅਸਤ ਅਤੇ ਸਭ ਤੋਂ ਵੱਡੇ ਏਅਰਪੋਰਟਾਂ (Airports) ਵਿੱਚੋਂ ਇੱਕ ਹੈ,ਦਿੱਲੀ ਹਵਾਈ ਅੱਡੇ (Delhi Airport) ਤੋਂ ਹਰ ਰੋਜ਼ ਹਜ਼ਾਰਾਂ ਯਾਤਰੀ ਉਡਾਣ ਭਰਦੇ ਹਨ।
ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਯਾਤਰੀ ਸ਼ਾਮਲ ਹਨ,ਜਿਨ੍ਹਾਂ ਕੋਲ ਕਨੈਕਟਿੰਗ ਫਲਾਈਟਾਂ (Connecting Flights) ਹਨ ਜਾਂ ਜੋ ਹਵਾਈ ਅੱਡੇ ਦੇ ਟਰਮੀਨਲ 1 ਤੱਕ ਪਹੁੰਚਦੇ ਹਨ,ਤੇ ਫਿਰ ਟਰਮੀਨਲ 2 ਜਾਂ 3 ਤੱਕ ਪਹੁੰਚਣ ਲਈ ਸੜਕ ਦੀ ਵਰਤੋਂ ਕਰਦੇ ਹਨ ਪਰ ਆਉਣ ਵਾਲੇ ਸਮੇਂ ਵਿੱਚ ਯਾਤਰੀ ਏਅਰ ਟਰੇਨ ਰਾਹੀਂ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਬਹੁਤ ਆਸਾਨੀ ਨਾਲ ਜਾ ਸਕਣਗੇ।
ਡਾਇਲ ਨੇ ਇਸ ਪ੍ਰਾਜੈਕਟ ਲਈ ਟੈਂਡਰ ਵੀ ਜਾਰੀ ਕਰ ਦਿੱਤਾ ਹੈ ਅਤੇ ਸੰਭਾਵਨਾ ਹੈ ਕਿ ਟੈਂਡਰ (Tender) ਲਈ ਬੋਲੀ ਪ੍ਰਕਿਰਿਆ ਵੀ ਅਕਤੂਬਰ-ਨਵੰਬਰ ਤੱਕ ਸ਼ੁਰੂ ਹੋ ਜਾਵੇਗੀ,ਇਸ ਪੂਰੇ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 2,000 ਕਰੋੜ ਰੁਪਏ ਦੱਸੀ ਜਾਂਦੀ ਹੈ,ਆਉਣ ਵਾਲੇ ਸਾਲਾਂ 'ਚ ਭਾਰਤ 'ਚ ਪਹਿਲੀ ਏਅਰ ਟਰੇਨ ਦਿੱਲੀ ਏਅਰਪੋਰਟ (Air Train) 'ਤੇ ਚੱਲੇਗੀ,ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਅਜੇ ਵੀ ਏਅਰ ਟਰੇਨ ਚੱਲਦੀ ਹੈ ਜਿਸ ਵਿਚ ਚੀਨ, ਨਿਊਯਾਰਕ, ਜਾਪਾਨ ਸਮੇਤ ਕਈ ਦੇਸ਼ਾਂ ਦੇ ਨਾਂਅ ਸ਼ਾਮਲ ਹਨ।