ਦਿਲਜੀਤ ਦੁਸਾਂਝ ਨੇ ਬਿਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਦਰਜ ਕਰਵਾਈ ਮੌਜ਼ੂਦਗੀ
Chandigarh,22 DEC,2024,(Azad Soch News):- ਵਿਸ਼ਵਵਿਆਪੀ ਸੰਗੀਤਕ ਖੇਤਰ ਵਿੱਚ ਪੰਜਾਬੀ ਸੰਗੀਤ ਲਈ ਇੱਕ ਮੋਢੀ ਵਜੋਂ ਉਭਰ ਰਹੇ ਦੇਸੀ ਸਟਾਰ ਦੀਆਂ ਪ੍ਰਾਪਤੀਆਂ ਦੀ ਲਗਾਤਾਰ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ,ਕੋਚੇਲਾ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਇਤਿਹਾਸ ਬਣਾਉਣ ਤੋਂ ਲੈ ਕੇ ਅੰਤਰਰਾਸ਼ਟਰੀ ਚਾਰਟ (International Chart) ਵਿੱਚ ਸਿਖਰ 'ਤੇ ਪਹੁੰਚਣ ਤੱਕ, ਉਨ੍ਹਾਂ ਦਾ ਸਫ਼ਰ ਇੰਟਰਨੈਸ਼ਨਲ ਪੱਧਰ (International Level) ਉੱਪਰ ਵੀ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਦਾ ਮੁਥਾਜ ਨਹੀਂ ਰਿਹਾ ਹੈ,ਸਟਾਰ ਗਾਇਕ ਦਿਲਜੀਤ ਦੁਸਾਂਝ (Star Singer Diljit Dusanjh) ਇੱਕ ਵਾਰ ਮੁੜ ਆਲਮੀ ਪੱਧਰ ਉੱਪਰ ਸਨਸਨੀ ਬਣ ਉਭਰੇ ਹਨ, ਜਿੰਨ੍ਹਾਂ ਨੇ ਗਲੋਬਲ ਬਿੱਲਬੋਰਡ ਕੈਨੇਡਾ ਮੈਗਜ਼ੀਨ (Global Billboard Canada Magazine) ਦੇ ਕਵਰ ਪੇਜ 'ਤੇ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਦਾ ਮਾਣ ਹਾਸਿਲ ਕਰ ਲਿਆ ਹੈ,ਦਿਲ ਲੂਮੀਨਾਟੀ ਟੂਰ (Dil Luminati Tour) ਦੇ ਆਖਰੀ ਪੜਾਅ ਸਫ਼ਰ ਨੂੰ ਹੰਢਾ ਰਹੇ ਗਾਇਕ ਦਿਲਜੀਤ ਦੁਸਾਂਝ ਨੂੰ ਦਿੱਤੇ ਉਕਤ ਮਾਣਮੱਤੇ ਸਥਾਨ ਉਪਰ ਅਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਬਿੱਲਬੋਰਡ ਕੈਨੇਡਾ (Billboard Canada) ਨੇ ਕਿਹਾ ਹੈ ਕਿ ਗਾਇਕ ਦੁਸਾਂਝ ਅੰਤਰਰਾਸ਼ਟਰੀ ਪੱਧਰ ਦੀਆਂ ਸੰਗੀਤਕ ਸਫਾਂ ਵਿੱਚ ਅਪਣੀ ਸਥਿਤੀ ਮਜ਼ਬੂਤ ਕਰਦੇ ਹੋਏ ਆਪਣੇ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਵੀ ਡੂੰਘੀਆਂ ਕਰ ਰਹੇ ਹਨ।