ਅਮਰੀਕੀ ਫੌਜ ਨੇ ਹਾਊਤੀ ਦੀ ਸ਼ਮੂਲੀਅਤ ਦੇ ਸ਼ੱਕ ਵਿਚ ਲਾਲ ਸਾਗਰ ਵਿਚ ਆਪਣੇ ਹੀ ਲੜਾਕੂ ਜਹਾਜ਼ F/A-18 ਨੂੰ ਮਾਰ ਗਿਰਾਇਆ
By Azad Soch
On
USA,23 DEC,2024,(Azad Soch News):- ਅਮਰੀਕੀ ਫੌਜ ਨੇ ਹਾਊਤੀ ਦੀ ਸ਼ਮੂਲੀਅਤ ਦੇ ਸ਼ੱਕ ਵਿਚ ਲਾਲ ਸਾਗਰ (Red Sea) ਵਿਚ ਆਪਣੇ ਹੀ ਲੜਾਕੂ ਜਹਾਜ਼ F/A-18 ਨੂੰ ਮਾਰ ਗਿਰਾਇਆ,ਇਸ ਘਟਨਾ 'ਚ ਦੋਵੇਂ ਪਾਇਲਟ ਵਾਲ-ਵਾਲ ਬਚ ਗਏ, ਹਾਲਾਂਕਿ ਇੱਕ ਨੂੰ ਸੱਟਾਂ ਲੱਗੀਆਂ ਹਨ। ਜਹਾਜ਼ ਨੇ ਯੂ.ਐੱਸ.ਐੱਸ. ਹੈਰੀ ਐੱਸ. ਟਰੂਮੈਨ ਏਅਰਕ੍ਰਾਫਟ ਕੈਰੀਅਰ (USS Harry S. Truman Aircraft Carrier) ਤੋਂ ਉਡਾਣ ਭਰੀ,ਗਾਈਡਡ-ਮਿਜ਼ਾਈਲ ਕਰੂਜ਼ਰ ਯੂਐਸਐਸ ਗੇਟਿਸਬਰਗ ਨੇ ਗਲਤੀ ਨਾਲ ਜੈੱਟ 'ਤੇ ਗੋਲੀਬਾਰੀ ਕੀਤੀ, ਇਹ ਪਹਿਲੀ ਵਾਰ ਹੈ ਜਦੋਂ ਹਾਊਤੀ ਵਿਰੋਧੀ ਕਾਰਵਾਈਆਂ ਦੌਰਾਨ ਅਮਲੇ ਦੇ ਨਾਲ ਇੱਕ ਅਮਰੀਕੀ ਜਹਾਜ਼ ਨੂੰ ਮਾਰ ਸੁਟਿਆ। ਅਮਰੀਕੀ ਫ਼ੌਜ ਨੇ ਐਤਵਾਰ ਨੂੰ ਕਿਹਾ ਕਿ ਹਮਲੇ ਹਾਊਤੀ ਵਿਦਰੋਹੀਆਂ (Houthi Rebels) ਨੂੰ ਨਿਸ਼ਾਨਾ ਬਣਾ ਰਹੇ ਸਨ, ਹਾਲਾਂਕਿ ਫ਼ੌਜ ਦੀ ਕੇਂਦਰੀ ਕਮਾਂਡ ਨੇ ਇਹ ਨਹੀਂ ਦਸਿਆ ਕਿ ਉਨ੍ਹਾਂ ਦਾ ਮਿਸ਼ਨ ਕੀ ਸੀ।
Tags:
Related Posts
Latest News
ਹਰਿਆਣਾ ਦੇ ਪੰਚਕੂਲਾ 'ਚ ਤੀਹਰਾ ਕਤਲ,ਜਨਮ ਦਿਨ ਦੀ ਪਾਰਟੀ 'ਚ ਹੋਈ ਭਾਰੀ ਗੋਲੀਬਾਰੀ
23 Dec 2024 15:10:48
Haryana ,23 DEC,2024,(Azad Soch News):- ਹਰਿਆਣਾ ਦੇ ਪੰਚਕੂਲਾ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ,ਰਾਤ ਕਰੀਬ 2 ਵਜੇ ਪਿੰਜੌਰ ਦੇ...